Press "Enter" to skip to content

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ; 6 ਚਲਾਨ ਕੱਟੇ

ਦਿੜ੍ਹਬਾ, 12 ਮਾਰਚ : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਸੰਗਰੂਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਬਲਾਕ ਦਿੜ੍ਹਬਾ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦਾ ਮਕਸਦ ਸਕੂਲੀ ਬੱਚਿਆਂ ਦੀ ਆਵਾਜਾਈ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।

ਇਸ ਮੌਕੇ ਬਣਾਈ ਗਈ ਚੈਕਿੰਗ ਟੀਮ ਵਿੱਚ ਬਲਜੀਤ ਸਿੰਘ (ਸਿੱਖਿਆ ਵਿਭਾਗ), ਏਐਸਆਈ ਬਲਵਿੰਦਰ ਸਿੰਘ (ਪੁਲਿਸ ਵਿਭਾਗ), ਏਐਸਆਈ ਰਾਮ ਪ੍ਰਤਾਪ (ਪੁਲਿਸ ਵਿਭਾਗ) ਅਤੇ ਰੁਪਿੰਦਰ ਸਿੰਘ (ਆਊਟਰੀਚ ਵਰਕਰ, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਸੰਗਰੂਰ) ਸ਼ਾਮਲ ਸਨ। ਟੀਮ ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ ਅਤੇ ਸੇਫਟੀ ਨਾਲ ਸਬੰਧਤ ਲਾਜ਼ਮੀ ਪ੍ਰਬੰਧਾਂ ਦੀ ਜਾਂਚ ਕੀਤੀ ਗਈ।

ਚੈਕਿੰਗ ਦੌਰਾਨ ਕੁਝ ਸਕੂਲ ਬੱਸਾਂ ਵਿੱਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਪਾਈ ਗਈ ਜਿਸ ਕਰ ਕੇ ਕੁੱਲ 06 ਚਲਾਨ ਕੀਤੇ ਗਏ। ਇਨ੍ਹਾਂ ਵਿੱਚੋਂ 02 ਚਲਾਨ ਡਰਾਈਵਰਾਂ ਦੀ ਯੂਨੀਫਾਰਮ ਨਾ ਹੋਣ ਕਰ ਕੇ, 03 ਚਲਾਨ ਫਾਇਰ ਸਿਲੈਂਡਰ ਨਾ ਹੋਣ ਕਰਕੇ ਅਤੇ 01 ਚਲਾਨ ਫਸਟ ਏਡ ਬਾਕਸ ਨਾ ਹੋਣ ਕਰ ਕੇ ਕੀਤਾ ਗਿਆ।

ਟੀਮ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਅਤੇ ਸਕੂਲ ਬੱਸਾਂ ਵਿੱਚ ਲੋੜੀਂਦੇ ਸੁਰੱਖਿਆ ਪ੍ਰਬੰਧ ਜਿਵੇਂ ਕਿ ਫਾਇਰ ਸਿਲੈਂਡਰ, ਫਸਟ ਏਡ ਬਾਕਸ ਅਤੇ ਡਰਾਈਵਰ ਦੀ ਯੂਨੀਫਾਰਮ ਆਦਿ ਲਾਜ਼ਮੀ ਤੌਰ ‘ਤੇ ਉਪਲਬਧ ਹੋਣ ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

More from Latest NewsMore posts in Latest News »
More from NewsMore posts in News »
More from PunjabMore posts in Punjab »
More from PunjabiMore posts in Punjabi »

Be First to Comment

Leave a Reply

Your email address will not be published. Required fields are marked *