Press "Enter" to skip to content

ਮਾਨਸਾ ਪੁਲਿਸ ਵੱਲੋ ਏ.ਟੀ.ਐਮ. ਚੋਰ ਗਿਰੋਹ ਦੇ 5 ਮੈਬਰ ਗ੍ਰਿਫਤਾਰ: ਭਾਗੀਰਥ ਸਿੰਘ ਮੀਨਾ

ਮਾਨਸਾ, 09 ਅਪ੍ਰੈਲ : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਸ੍ਰੀ ਗੌਰਵ ਯਾਦਵ, ਆਈ.ਪੀ.ਐੱਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐੱਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ 05 ਮੈਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਜਿੰਨ੍ਹਾਂ ਪਾਸੋਂ ਚੋਰੀ ਕੀਤੀ ਏ.ਟੀ.ਐਮ. ਮਸ਼ੀਨ ਅਤੇ ਨਗਦੀ ਬਰਾਮਦ ਕਰਵਾਏ ਗਏ।

ਐੱਸ.ਐੱਸ.ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 01 ਅਪ੍ਰੈਲ 2026 ਨੂੰ ਇੱਕ ਸੂਚਨਾ ਮਿਲੀ ਕਿ 31 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਸਰਦੂਲਗੜ੍ਹ ਰੋਡ ‘ਤੇ ਝੁਨੀਰ ਵਿਖੇ ਐੱਸ.ਬੀ.ਆਈ. ਬੈਂਕ ਦੀ ਏ.ਟੀ.ਐਮ. ਮਸ਼ੀਨ ਦੇ ਸ਼ਟਰ ਦਾ ਤਾਲਾ ਤੋੜਕੇ ਕੁਝ ਅਣਪਛਾਤੇ ਵਿਅਕਤੀਆ ਵੱਲੋ ਰਾਤ ਦੇ ਸਮੇਂ ਏ.ਟੀ.ਐਮ. ਮਸ਼ੀਨ ਚੋਰੀ ਕਰ ਲਈ ਹੈ, ਜਿਸ ਵਿੱਚ ਬੈਂਕ ਦੇ ਰਿਕਾਰਡ ਮੁਤਾਬਿਕ 33,28,000/- ਰੁਪਏ ਸਨ। ਜਿਸ ਤੇ ਸੁਖਵੀਰ ਸਿੰਘ location Representative (NCR ATLEOS)  ਦੇ ਬਿਆਨ ‘ਤੇ ਮੁਕੱਦਮਾ ਨੰਬਰ 45 ਮਿਤੀ 01.04.2026 ਅ/ਧ 331(4),305 ਬੀ.ਐਨ.ਐਸ ਥਾਣਾ ਝੁਨੀਰ ਬਰਖਿਲਾਫ ਨਾ ਮਲੂਮ ਵਿਅਕਤੀਆ ਦਰਜ ਕੀਤਾ ਗਿਆ।

ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਸ੍ਰੀ ਮਨਮੋਹਨ ਸਿੰਘ ਔਲਖ ਐੱਸ.ਪੀ (ਇੰਨਵੈ:), ਸ੍ਰੀ ਜਸਵਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਅਤੇ ਸ੍ਰੀ ਮਨਜੀਤ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਸਰਦੂਲਗੜ੍ਹ ਦੀ ਨਿਗਰਾਨੀ ਹੇਠ ਇੰਸ: ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਝੁਨੀਰ ਦੀ ਅਗਵਾਈ ਵਿੱਚ ਸ:ਥ: ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤਕਨੀਕੀ ਢੰਗ ਨਾਲ ਮੁਕੱਦਮੇ ਦੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਤਫਤੀਸ਼ ਦੌਰਾਨ ਮੁਕੱਦਮੇ ਦੀ ਅਹਿਮੀਅਤ ਨੂੰ ਵੇਖਦੇ ਹੋਏ ਮੁਕੱਦਮੇ ਵਿੱਚ ਮੁਖਬਰੀ ਦੇ ਅਧਾਰ ‘ਤੇ ਦੋਸ਼ੀਆਂ ਨੂੰ ਟਰੇਸ ਕਰਕੇ ਕਥਿਤ ਦੋਸ਼ੀ ਦਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮਕਬੂਲਪੁਰ ਭੈਣੀ ਜ਼ਿਲ੍ਹਾ ਪਟਿਆਲਾ, ਮਨਪ੍ਰ੍ਰੀਤ ਸਿੰਘ ਉਰਫ ਕਾਲਾ ਪੁੱਤਰ ਮਿੱਠੂ ਸਿੰਘ ਪੁੱਤਰ ਹਰੀ ਸਿੰਘ ਵਾਸੀ ਵਾਰਡ ਨੰਬਰ 3 ਸਰਦੂਲਗੜ੍ਹ, ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਭਗਵਾਨ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸਾਦੀਪੁਰ ਜ਼ਿਲ੍ਹਾ ਪਟਿਆਲਾ, ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਬਲਵਿੰਦਰ ਸਿੰਘ ਪੁੱਤਰ ਮਨਸਾ ਸਿੰਘ ਵਾਸੀ ਸਤਰਾਣਾ ਜ਼ਿਲ੍ਹਾ ਪਟਿਆਲਾ ਅਤੇ ਦੀਪਕ ਪੰਡਤ ਪੁੱਤਰ ਵਿਜੈ ਇੰਦਰ ਵਾਸੀ ਜੂਆਂ ਜ਼ਿਲ੍ਹਾ ਸੋਨੀਪਤ ਹਰਿਆਣਾ ਨੂੰ ਰਪਟ ਨੰਬਰ 42 ਮਿਤੀ 07 ਅਪ੍ਰੈਲ 2026 ਨਾਲ ਨਾਮਜ਼ਦ ਕਰਕੇ ਵਾਧਾ ਜੁਰਮ 61(2) ਬੀ.ਐਨ.ਐਸ. ਕੀਤਾ ਗਿਆ,  07 ਅਪ੍ਰੈਲ 2026 ਨੂੰ ਮੁਖਬਰੀ ਦੇ ਅਧਾਰ ‘ਤੇ ਦੋਸ਼ੀਆਂ ਨੂੰ ਨਾਕਾਬੰਦੀ ਦੌਰਾਨ ਨੇੜੇ ਜਟਾਣਾ ਕੈਂਚੀਆ ਤੋਂ ਸਮੇਤ ਗੱਡੀ XUV-500 ਨੰਬਰੀ HR51CD1948 ਗ੍ਰਿਫਤਾਰ ਕਰਕੇ ਮਿਤੀ 08 ਅਪ੍ਰੈਲ 2026 ਨੂੰ ਉਨ੍ਹਾਂ ਪਾਸੋ ਡੁੰਘਾਈ ਨਾਲ ਪੁੱਛਗਿੱਛ ਕਰਕੇ ਦੋਸ਼ੀ ਭੁਪਿੰਦਰ ਸਿੰਘ ਉਰਫ ਭਿੰਦਾ ਦੇ ਘਰੋਂ ਉਸਦੀ ਨਿਸ਼ਾਨਦੇਹੀ ਪਰ 10,60,000/- ਰੁਪਏ ਅਤੇ ਦਲਜੀਤ ਸਿੰਘ ਦੀ ਨਿਸ਼ਾਨਦੇਹੀ ਪਰ ਉਸਦੇ ਘਰੋਂ 10,00,000/- ਰੁਪਏ ਕੁੱਲ ਰਕਮ 20,60,000/- ਰੁਪਏ ਬਰਾਮਦ ਕਰਵਾਈ ਗਈ ਹੈ ਅਤੇ ਉਸੇ ਦਿਨ ਦੋਸ਼ੀਆਂ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ 09 ਅਪ੍ਰੈਲ 2026 ਨੂੰ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਮੇਨ ਸੜ੍ਹਕ ਪੁਲ ਭਾਖੜਾ ਤੋਂ ਅੱਧਾ ਕਿਲੋਮੀਟਰ ਅੱਗੇ ਬਾ ਹੱਦ ਝੁਨੀਰ ਕੁਸਲਾ ਸਾਇਡ ਭਾਖੜਾ ਨਹਿਰ ਵਿਚੋਂ ਏ.ਟੀ.ਐਮ. ਮਸ਼ੀਨ ਦਾ ਪਾਰਟ ਬਰਾਮਦ ਕਰਵਾਇਆ ਗਿਆ। ਜਿਸ ‘ਤੇ ਰਪਟ ਨੰਬਰ 16 ਮਿਤੀ 09 ਅਪ੍ਰੈਲ 2026 ਜੁਰਮ 317(2) ਬੀ.ਐਨ.ਐਸ. ਦਾ ਵਾਧਾ ਕੀਤਾ ਗਿਆ।

ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤਹਿਤ ਚੋਰੀ ਦੀਆਂ ਹੋਰ ਅਨਟਰੇਸ ਵਾਰਦਾਤਾਂ/ਕੇਸ ਟਰੇਸ ਹੋਣ ਦੀ ਸੰਭਾਵਨਾ ਹੈ।

More from Latest NewsMore posts in Latest News »
More from NewsMore posts in News »
More from PunjabMore posts in Punjab »
More from PunjabiMore posts in Punjabi »

Be First to Comment

Leave a Reply

Your email address will not be published. Required fields are marked *